Sunday, May 11, 2025
ਤਾਜਾ ਖਬਰਾਂ
ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

Punjab

ਸਾਥੀ ਹਰਭਜਨ ਸਿੰਘ ਹੁੰਦਲ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਅੰਤਮ ਵਿਦਾਇਗੀ,  ਆਰ.ਐਮ.ਪੀ.ਆਈ. ਦਾ ਸੂਹਾ ਝੰਡਾ ਪਾ ਕੇ ਪਾਸਲਾ ਅਤੇ ਸਾਥੀਆਂ ਨੇ ਦਿੱਤੀ ਸਾਥੀ ਵਿਦਾਇਗੀ 

ਦਲਜੀਤ ਕੌਰ | July 12, 2023 11:18 PM
ਚੰਡੀਗੜ੍ਹ/ਜਲੰਧਰ::  ਲੰਘੀ 9 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਲੋਕਾਈ ਦੀ ਪਾਲ ਦੇ ਜ਼ਹੀਨ ਕਲਮਕਾਰ, ਲੋਕ ਘੋਲਾਂ ਦੇ ਪਰਖੇ ਹੋਏ ਜਰਨੈਲ, ਪ੍ਰਤੀਬੱਧ ਕਮਿਊਨਿਸਟ ਸਾਥੀ ਹਰਭਜਨ ਸਿੰਘ ਹੁੰਦਲ ਦਾ ਅੰਤਮ ਸਸਕਾਰ ਉਨ੍ਹਾਂ ਦੇ ਪਿੰਡ ਫੱਤੂ ਚੱਕ, ਜਿਲ੍ਹਾ ਕਪੂਰਥਲਾ ਵਿਖੇ 11ਜੁਲਾਈ ਨੂੰ ਕੀਤਾ ਗਿਆ।
 
ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਮਹੀਪਾਲ, ਸੂਬਾਈ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਬੀਬੀ ਰਘਬੀਰ ਕੌਰ, 'ਸੰਗਰਾਮੀ ਲਹਿਰ' ਦੇ ਮੈਨੇਜਰ ਗੁਰਦਰਸ਼ਨ ਬੀਕਾ, ਸਾਥੀ ਹੁੰਦਲ ਦੇ ਰੂਹ ਦੇ ਹਾਣੀ ਕਾਮਰੇਡ ਹਰਚਰਨ ਸਿੰਘ ਕਪੂਰਥਲਾ, ਲੋਕ ਕਵੀ ਮੱਖਣ ਕੁਹਾੜ ਅਤੇ ਹੋਰਨਾਂ ਨੇ ਸਾਥੀ ਹੁੰਦਲ ਦੀ ਦੇਹ 'ਤੇ ਪਾਰਟੀ ਦਾ ਸੂਹਾ ਝੰਡਾ ਪਾ ਕੇ ਉਨ੍ਹਾਂ ਨੂੰ ਅੰਤਮ ਸਫਰ ਲਈ ਰੁਖ਼ਸਤ ਕੀਤਾ।
 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੰਸਥਾਪਕ ਆਗੂ ਰਹੇ ਸਾਥੀ ਹਰਭਜਨ ਸਿੰਘ ਹੁੰਦਲ ਦੀ ਮ੍ਰਿਤਕ ਦੇਹ ਨੂੰ ਹੱਥਾਂ 'ਚ ਲਾਲ ਫੁਰੇਰੇ ਫੜ੍ਹੀ ਸੈਂਕੜੇ ਪਾਰਟੀ ਵਰਕਰ ਅਤੇ ਪਸਸਫ ਦੇ ਪ੍ਰਧਾਨ ਸਤੀਸ਼ ਰਾਣਾ, ਮਨਜੀਤ ਸੈਣੀ, ਧਰਮ ਸਿੰਘ ਪੱਟੀ, ਸੁਲੱਖਣ ਸਿੰਘ ਤੁੜ, ਪਲਵਿੰਦਰ ਸਿੰਘ ਮਹਿਸਮਪੁਰ ਦੀ ਅਗਵਾਈ ਹੇਠ ਭਾਰੀ ਗਿਣਤੀ ਕਿਸਾਨ-ਮਜ਼ਦੂਰ, ਟਰੇਡ ਯੂਨੀਅਨ ਕਾਰਕੁੰਨ ਆਕਾਸ਼ ਗੂੰਜਾਊ ਜੋਸ਼ੀਲੇ ਨਾਹਰੇ ਮਾਰਦੇ ਹੋਏ ਪਿੰਡ ਦੇ ਸ਼ਮਸ਼ਾਨ ਘਾਟ ਤੀਕ ਲੈ ਕੇ ਗਏ। ਉਨ੍ਹਾਂ ਦੀ ਦੇਹ ਨੂੰ ਚਿਖ਼ਾ ਉਨ੍ਹਾਂ ਦੇ ਸਪੁੱਤਰਾਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਨੇ ਦਿਖਾਈ। 
 
ਇਹ ਸਾਥੀ ਹਰਭਜਨ ਸਿੰਘ ਹੁੰਦਲ ਦੀ ਖਿੱਚ ਪਾਊ ਸਖਸ਼ੀਅਤ ਅਤੇ ਘਾਲਣਾਵਾਂ ਭਰਪੂਰ ਜੀਵਨ ਦਾ ਹੀ ਪ੍ਰਭਾਵ ਸੀ ਕਿ ਨਾਮਵਰ ਕਮਿਊਨਿਸਟ ਆਗੂਆਂ, ਲੇਖਕਾਂ, ਬੁੱਧੀਜੀਵੀਆਂ ਸਮੇਤ ਸਮਾਜ ਦੇ ਹਰ ਖੇਤਰ ਦੀਆਂ ਉੱਚ ਨਾਮਣੇ ਵਾਲੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਅੰਤਮ ਸਿਜਦਾ ਕਰਨ ਲਈ ਉਚੇਚਾ ਪੁੱਜੀਆਂ। ਇਨ੍ਹਾਂ ਵਿੱਚੋਂ ਸਾਥੀ ਹੁੰਦਲ ਵੱਲੋਂ ਆਰੰਭ ਕੀਤੇ ਗਏ ਉੱਚ ਮਿਆਰੀ ਸਾਹਿਤਕ ਰਸਾਲੇ 'ਚਿਰਾਗ' ਦੇ ਸੰਪਾਦਕ ਡਾਕਟਰ ਕਰਮਜੀਤ ਸਿੰਘ, ਉੱਘੇ ਬੁੱਧੀਜੀਵੀ ਸਤਨਾਮ ਚਾਨਾ, ਲਖਵਿੰਦਰ ਜੌਹਲ ਅਤੇ ਹਰਵਿੰਦਰ ਭੰਡਾਲ, ਸਾਹਿਤ ਜਗਤ ਦੀਆਂ ਵੱਡੀਆਂ ਹਸਤੀਆਂ ਪ੍ਰੋ ਕੁਲਵੰਤ ਸਿੰਘ ਔਜਲਾ, ਡਾ ਆਸਾ ਸਿੰਘ ਘੁੰਮਣ, ਸੁਲੱਖਣ ਸਰਹੱਦੀ, ਦੀਪ ਦਵਿੰਦਰ ਸਿੰਘ, ਕੰਵਰ ਇਕਬਾਲ, ਪ੍ਰੋ ਬਖਤੌਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਨਡਾਲਾ, ਤ੍ਰਿਲੋਚਨ ਸਿੰਘ ਤਰਨਤਾਰਨ, ਰਘਬੀਰ ਸਿੰਘ ਸੋਹਲ, ਵਿਸ਼ਾਲ ਬਿਆਸ, ਰਜਿੰਦਰ ਰਾਜਨ, ਗੁਰਮੀਤ ਬਾਜਵਾ, ਸੁੱਚਾ ਸਿੰਘ ਪਸਨਾਵਾਲ, ਬੋਧ ਸਿੰਘ ਘੁੰਮਣ ਪ੍ਰਮੁੱਖ ਸਨ। ਪਿੰਡ ਅਤੇ ਇਲਾਕੇ ਦੀਆਂ ਅਨੇਕਾਂ ਮੋਹਤਬਰ ਸ਼ਖਸੀਅਤਾਂ ਸਾਥੀ ਹੁੰਦਲ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਈਆਂ। 
 
ਮੁਲਾਜ਼ਮ ਸੰਘਰਸ਼ਾਂ ਅਤੇ ਰਾਜਸੀ ਘੋਲਾਂ 'ਚ ਸਾਥੀ ਹੁੰਦਲ ਦੇ ਯੁੱਧਸਾਥੀ ਰਹੇ ਕਾਮਰੇਡ ਹਰਕੰਵਲ ਸਿੰਘ, ਮਰਹੂਮ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੀ ਸੁਪਤਨੀ ਮਾਤਾ ਮਨਜੀਤ ਕੌਰ, ਸਿਰਮੌਰ ਕਹਾਣੀਕਾਰ ਲਾਲ ਸਿੰਘ, 'ਹੁਣ' ਦੇ ਸੰਪਾਦਕ ਸੁਸ਼ੀਲ ਦੁਸਾਂਝ, ਕੈਨੇਡਾ ਤੋਂ ਜਸਵੀਰ ਦਿਉਲ, ਕਿਰਤਮੀਤ ਕੁਹਾੜ, ਪਰਗਣ ਮੱਟੂ, ਮਨਦੀਪ ਬਿਲਗਾ, ਦਰਸ਼ਨ ਮਹਿਰਾਜ, ਨਵਤੇਜ ਬੈਂਸ, ਡਾ ਪ੍ਰਿਥਵੀ ਰਾਜ ਕਾਲੀਆ, ਪ੍ਰੋਫੈਸਰ ਜਗੀਰ ਕਾਹਲੋਂ, ਹਰਬੰਸ ਮੱਲ੍ਹੀ, ਪ੍ਰੋ ਜੈਪਾਲ ਸਿੰਘ ਅਤੇ ਸੁਰਿੰਦਰ ਕੌਰ, ਇੰਗਲੈਂਡ ਤੋਂ ਬੰਤ ਸ਼ੇਰਗਿੱਲ ਅਤੇ ਹੋਰਨਾਂ ਨੇ ਆਪਣਾ ਸ਼ੋਕ ਸੰਦੇਸ਼ ਘੱਲਿਆ। ਹਾਜ਼ਰ ਸਖਸ਼ੀਅਤਾਂ ਨੇ ਸਾਥੀ ਹੁੰਦਲ ਦੀ ਸੁਪਤਨੀ ਮਾਤਾ ਰਘਬੀਰ ਕੌਰ, ਉਨ੍ਹਾਂ ਦੀ ਬੇਟੀ ਨਵਜੋਤ ਕੌਰ, ਦਾਮਾਦ ਡਾਕਟਰ ਕਸ਼ਮੀਰ ਸਿੰਘ ਸੋਹਲ (ਵਿਧਾਇਕ ਹਲਕਾ ਤਰਨਤਾਰਨ) ਅਤੇ ਸਪੁੱਤਰਾਂ ਤੇ ਪਰਿਵਾਰਕ ਜੀਆਂ ਦਾ ਦੁੱਖ ਵੰਡਾਇਆ। ਸਾਥੀ ਹਰਭਜਨ ਸਿੰਘ ਹੁੰਦਲ ਨਮਿੱਤ ਸ਼ਰਧਾਂਜਲੀ ਸਮਾਗਮ ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਪੈਂਦੇ ਕਸਬਾ ਢਿਲਵਾਂ ਨੇੜਲੇ ਟੋਲ ਪਲਾਜ਼ਾ ਕੋਲ ਬਣੇ ਜੰਬਾ ਪੈਲੇਸ ਵਿਖੇ ਆਉਣ ਵਾਲੀ 16 ਜੁਲਾਈ, ਐਤਵਾਰ ਨੂੰ ਹੋਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ

ਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ, ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ - ਇਯਾਲੀ

ਦਿੱਲੀ ਤੋਂ 'ਆਪ' ਆਗੂ ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਹੋਏ ਹਨ-ਸਤਨਾਮ ਸਿੰਘ ਚਾਹਲ

'ਆਪ' ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸਖ਼ਤ ਆਲੋਚਨਾ, ਡੀਟੀਐਫ 'ਤੇ ਪੰਜਾਬ ਸਰਕਾਰ ਦੁਆਰਾ ਸਿੱਖਿਆ ਸੁਧਾਰਾਂ 'ਤੇ ਰਾਜਨੀਤੀ ਕਰਨ ਦਾ ਦੋਸ਼

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ, ਭਾਜਪਾ ਨੇ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਰਾਹ ਖੋਲ੍ਹਿਆ: ਮੀਤ ਹੇਅਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਬਾਠ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ

"ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਧੋਖਾ ਕੀਤਾ"-ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਮੁੱਖ ਮੰਤਰੀ 'ਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦਾ ਦੋਸ਼ ਲਗਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖੁਦ ਨੋਟਿਸ ਲੈ ਕੇ ਕੀਤੀ ਜਾਵੇਗੀ ਸਖ਼ਤ ਕਾਰਵਾਈ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ